Surprise Me!

ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਕ੍ਰਿਸਮਸ ਮੌਕੇ ਭਾਰੀ ਭੀੜ,ਸੜਕਾਂ 'ਤੇ ਲੱਗਾ 5 ਕਿਲੋਮੀਟਰ ਲੰਮਾ ਜਾਮ|OneIndia Punjabi

2023-12-25 1 Dailymotion

ਕ੍ਰਿਸਮਸ ਅਤੇ ਨਵੇਂ ਸਾਲ 2024 ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਲੋਕ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। ਇਸ ਕਾਰਨ ਇੱਥੇ ਸੈਲਾਨੀਆਂ ਦੀ ਵੱਡੀ ਭੀੜ ਲੱਗ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ, ਸ਼ਿਮਲਾ ਵਰਗੇ ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਕ੍ਰਿਸਮਸ ਮੌਕੇ ਭਾਰੀ ਭੀੜ ਵੇਖੀ ਜਾ ਰਹੀ ਹੈ। ਸੈਲਾਨੀਆਂ ਦੀ ਭਾਰੀ ਭੀੜ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿਚ ਸੜਕਾਂ 'ਤੇ ਲੰਮਾ ਜਾਮ ਵੇਖਿਆ ਗਿਆ। ਮਨਾਲੀ 'ਚ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ।ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓਜ਼ ਦੀ ਭਰਮਾਰ ਆ ਗਈ ਹੈ, ਜਿੱਥੇ ਕਈ ਕਿਲੋਮੀਟਰ ਤੱਕ ਗੱਡੀਆਂ ਦਾ ਲੰਮਾ ਜਾਮ ਲੱਗਾ ਹੈ। ਮਨਾਲੀ, ਹਿਮਾਚਲ ਪ੍ਰਦੇਸ਼ ਦਾ ਇਕ ਪਸੰਦੀਦਾ ਸੈਰ-ਸਪਾਟਾ ਵਾਲੀ ਥਾਂ ਹੈ। ਹਰ ਸਾਲ ਸੈਲਾਨੀ ਇੱਥੇ ਬਰਫ਼ਬਾਰੀ ਦਾ ਆਨੰਦ ਲੈਣ ਅਤੇ ਆਪਣੀਆਂ ਲੰਮੀਆਂ ਛੁੱਟੀਆਂ ਬਿਤਾਉਣ ਲਈ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਪਹੁੰਚਦੇ ਹਨ।

Heavy crowd on the occasion of Christmas at the tourist places, 5 km long jam on the roads.

#Manali #ManaliTraffic #Christmas

Buy Now on CodeCanyon